ਰੌਸ਼ਨੀਆਂ


ribbon by ribbon
the lights of dawn unfold
a new beginning
ਫੀਤਾ ਫੀਤਾ ਕਰ
ਖੁੱਲ ਰਹੀਆਂ ਪ੍ਰਭਾਤ ਦੀਆਂ ਰੌਸ਼ਨੀਆਂ
ਇੱਕ ਨਵੀਂ ਸ਼ੁਰੁਆ
ਅਨੁਵਾਦ – ਅਜੇਪਾਲ ਸਿੰਘ ਗਿੱਲ

ਲਕੀਰ


ਭਾਦੋਂ ਦੀ ਪੁੰਨਿਆਂ ਤੋਂ ਪਿਛਲੀ ਰਾਤ… ਦਿਨ ਦਾ ਹੁੰਮਸ ਰਾਤ ਦੇ ਮੱਠੇ ਮੱਠੇ ਠੰਢੇ ਬੁੱਲਿਆਂ ਚ ਵਟ ਗਿਆ ਹੈ… ਹੁਣ ਤਾਂ ਜਿਵੇਂ ਡੱਡੂ ਤੇ ਬਿੰਡੇ ਵੀ ਸੌਂ ਗਏ… ਲਗਾਤਾਰ ਜਾਗਦਾ ਤਾਂ ਬਸ ਮੈਂ ਹੀ ਹਾਂ… ਹਵਾ ਵਿਚ ਵਿਚ ਵਗਦੀ ਹੈ ਤੇ ਸਿਰਫ਼ ਪਰਦੇ ਹੀ ਨਹੀਂ ਹਿਲਦੇ ਸਗੋਂ ਉਹਨਾਂ ਦੇ ਮਗਰੋਂ ਜਿਹੜੀ ਥੋੜ੍ਹੀ ਜਹੀ ਤ੍ਰੇਲੀ ਮੱਥੇ ਉੱਤੇ ਆਉਂਦੀ ਹੈ ਉਹ ਵੀ ਹਵਾ ਨਾਲ ਰਲਕੇ ਦੂਣੀ ਠੰਢ ਪਾਉਂਦੀ ਹੈ…
ਮੇਰਾ ਸਟਡੀ ਟੇਬਲ –
ਚਰ੍ਹੀ ਦੀਆਂ ਲਗਰਾਂ ਦੇ ਪਾਰ
ਸ਼ਾਂਤ ਸੜਕ ਦੀ ਲਕੀਰ