Category Archives: ਦਿਲਪ੍ਰੀਤ ਕੌਰ ਚਾਹਲ
ਪੈੜਾਂ
ਤਾਰੇ
ਸੰਦੂਕ
ਜਦੋਂ ਵੀ ਬਠਿੰਡੇ ਜਾਂਦੇ ,ਨਾਨਕੇ ਘਰ ਵੀ ਹੋ ਕੇ ਆਉਂਦੇ , ਘਰ ਦੇ ਅੰਦਰ ਵੜਦਿਆਂ ਦਿਲ ਡਾਢਾ ਦੁਖੀ ਹੁੰਦਾ |ਘਰ ਦੇ ਸਾਰੇ ਜੀਅ ਇੱਕ ਇੱਕ ਕਰਕੇ ਤੁਰ ਗਏ |ਹਵਾ’ ਚ ਘੁਲੀ ਰਾਤ ਰਾਨੀ ਦੀ ਖੁਸ਼ਬੋ ..ਹਵੇਲੀ ਦੀਆਂ ਬਾਰੀਆਂ ਚੋਂ ਕਿਰਦਾ ਚਾਨਣ ਮੈਨੂੰ ਬੜਾ ਸੋਹਣਾ ਲਗਦਾ |ਸੁੰਨੇ ਆਲਿਆ ‘ਚ ਦੀਵੇ ਬਾਲ ,ਮੈਂ ਘਰ ਦਾ ਕੋਨਾ ਕੋਨਾ ਟੋਹੰਦੀ |ਇੱਕ ਨਿੱਕੇ ਜਹੇ ਹਨੇਰੇ ਕਮਰੇ ‘ਚ ਇਕ ਲੱਕੜ ਦਾ ਸੰਦੂਕ ਪਿਆ ਸੀ ,ਮੈਂ ਕਹਲੇ ਕਦਮੀ ਉਸ ਵੱਲ ਵਧੀ ਜਿਵੇਂ ਇਸੇ ਨੂੰ ਹੀ ਭਾਲਦੀ ਹੋਵਾਂ ,ਸੰਦੂਕ ‘ਚ ਦੋ ਬਿਸਤਰਬੰਦ ਪਏ ਸੀ ,ਮਤਾ ਦੀਵੇ ਨੂੰ ਕੋਲ ਕਰਕੇ ਸੰਦੂਕ ਦੇ ਰਖਣੇ ‘ਚ ਹੱਥ ਮਾਰਿਆਂ ਤਾਂ ਮਲਮਲ ਦੀ ਚੁੰਨੀ ਹੇਠੋਂ ਪਰਾਂਦੀ ਨੂੰ ਲੱਗੇ ਟ੍ਸਰੀ ਦੇ ਬੰਬਲਲਿਸ਼ਕੇ|ਗੋਟੇ,ਰੰਗ ਬਿਰੰਗੀਆਂ ਪਾਰਾਂਦੀਆਂ ,ਕੁੜਤੀ ਦੇ ਬਟਨ ਹੋਰ ਪਤਾ ਨਹੀ ਕੀ ਕੁਝ |ਐਨੇ ਨੂੰ ਮੰਮੀ(ਸੱਸ ) ਦੇ ਤਾਇਆ ਜੀ ਦੀ ਨੂੰਹ ਆ ਗਈ ,ਕੁੜੇ ਧੀਏ ਕਿਥੇ ਏ ? ਆਜੋ ਮਾਮੀ ਜੀ ,ਸੰਦੂਕ ਦੇਖ ਰਹੀ ਸੀ ,ਮਾਮੀ ਜੀ ਇਹ ਤਾਂ ਖਾਲੀ ਪਿਆ ?ਪੁੱਤ ਲੋਕ ਕਾਹਨੂੰ ਛਡਦੇ ਨੇ,ਘਰ ਬੰਦ ਰਿਹਾ , ਰਾਤ ਬਰਾਤੇ ਕਿਸੇ ਬੇੜੀ ਬੈਠੀ ਵਾਲੇ ਨੇ ਜਿੰਦਾ ਭੰਨ ਕੇ ਸਭ ਢੋਹ ਲਿਆ ,ਤੇਰੀ ਨਾਨੀ ਬੜੀ ਸਚਿਆਰੀ ਸੀ,” ਓਹ ਕੀਤੇ ਖਾਲੀ ਸੰਦੂਕ ਰਖਣ ਵਾਲੀ ਸੀ |ਕੁਝ ਚੀਜ਼ਾਂ ਤਾਂ ਤੇਰੇ ਦੀਪ ਸਿਓਂ ਮਾਮਾ ਜੀ ਕੇ ਘਰ ਸਾਂਭੀਆ ਪਾਈਆਂ ,ਚੱਲ ਵਿਖਾਵਾ ,”’ਬਸ ਬੰਦੇ ਦੀ ਕੋਈ ਮੁਨਿਆਦ ਨਹੀ ..ਚੀਜ਼ਾਂ ਵਸਤਾਂ ਤਿਵੇਂ ਹੀ ਰਹਿ ਜਾਂਦਿਆ ਨੇ .. | ਗੱਲਾਂ ਕਰਦਿਆਂ ਅਸੀਂ ਦੋਵੇ ਬਾਹਰ ਬੀਹੀ ‘ਚ ਆ ਗਈਆਂ ,ਨਾਲ ਵਾਲੇ ਘਰ ਮਾਸੀ ਕਰਮ ਹੋਰੀਂ ਰਹਿੰਦੇ ਸਨ |ਦੂਰੋਂ ਹੀ ਮੈਨੂੰ ਵੇਖ ਕੇ ਆਖਿਆ ਆ ਗਈ ਮੇਰੀ ਦੋਹਤ ਨੂੰਹ …ਕਾਲਜੇ ਨੂੰ ਰਤਾ ਕੁ ਠੰਡ ਪੈ ਗਈ ……
ਚੇਤਰੀ ਹਵਾ ~
ਦੀਵੇ ਦੇ ਚਾਨਣ ਨਾਲ ਭਰਿਆ
ਖਾਲੀ ਸੰਦੂਕ
ਭਾਨ
ਤੁੱਕੇ
ਪੈੜ
ਤੰਦ
ਤ੍ਰੇਲ
morning chill
sudden breeze blows away
dew from petals
ਸਵੇਰ ਦੀ ਠੰਡਕ
ਅਚਾਨਕ ਹਵਾ ਨੇ ਝਾੜੀ
ਪੱਤੀਆਂ ਤੋਂ ਤ੍ਰੇਲ
ਅਨੁਵਾਦ – ਅਜੇਪਾਲ ਸਿੰਘ ਗਿੱਲ
ਤੂੰਬੀ
Dilpreet Chahal
ਅਜੇ ਕੁਝ ਸਾਲ ਪਹਿਲਾਂ ਦੀ ਗੱਲ ਹੈ ! ਬਠਿੰਡਾ ਤੋਂ ਕਾਫੀ ਅੱਗੇ ਪਿੰਡ ਬਾਦਲ, ਲੰਬੀ , ਖੁੱਡੀਆਂ ਮਹਾਂ ਸਿੰਘ ਲੰਘ ਕੇ ਪਿੰਡ ਸਿੱਖਵਾਲਾ ਵਿਚ ਮਿਸਤਰੀਆਂ ਭਾਵ ਤਰਖਾਣਾਂ ਦੇ ਕਾਫੀ ਘਰ ਹਨ ਅਤੇ ਕਈ ਵਾਰ ਤਾਂ ਸਰਪੰਚ ਵੀ ਰਾਮਗੜੀਆਂ ਭਾਵ ਤਰਖਾਣ ਭਾਈਚਾਰੇ ਦਾ ਹੀ ਬਣਦਾ ਹੈ। ਇਸ ਪਿੰਡ ਦੇ ਵਸਨੀਕ ਕਈ ਸਾਲ ਪਹਿਲਾਂ ਗਰਮੀਆਂ ਵਿਚ …ਰਾਤ ਸਮੇਂ ਰੇਤਲੇ ਟਿਬਿਆਂ ਉਪਰ ਮਹਿਫਲ ਲਗਾ ਲੈਂਦੇ ਸਨ ਅਤੇ ਉਸ ਸਮੇਂ ਪਿੰਡ ਦੇ ਜਾਂ ਨੇੜਲੇ ਪਿੰਡ ਦੇ ਵਿਅਕਤੀ ਜਾਂ ਗਾਇਕ ਤੂੰਬੀ ਅਤੇ ਸਾਰੰਗੀ ਨਾਲ ਗੀਤ ਗਾਉਂਦੇ ਸਨ ! ਉਹ ਜਿਹੜੇ ਗੀਤ ਗਾਉਂਦੇ ਸਨ ਉਹਨਾਂ ਦਾ ਮੁੱਖ ਵਿਸ਼ਾ ਸਾਉਣ ਦਾ ਮਹੀਨਾ ਹੀ ਹੁੰਦਾ ਸੀ-
ਕੰਨਾਂ ਵਿੱਚ ਰਸ ਘੋਲ ਗਈ
ਤੂੰਬੀ ਦੀ ਤੁਣਕ ਤੁਣਕ
ਰੱਖੜੀ
ਗੁੱਡੀ
ਕਿਸੇ ਵੀ ਇਲਾਕੇ ਦੇ ਲੋਕਾਂ ਦੀ ਰਹਿਣੀ-ਬਹਿਣੀ ਓਥੋਂ ਦੇ ਪੌਣ-ਪਾਣੀ ਨਾਲ਼ ਜ਼ਰੂਰ ਪ੍ਰਭਾਵਿਤ ਹੁੰਦੀ ਹੈ। ਪੰਜਾਬ ‘ਚ ਜੇਠ-ਹਾੜ ਦੇ ਮਹੀਨਿਆਂ ‘ਚ ਅਤਿ ਦੀ ਗਰਮੀ ਪੈਂਦੀ ਹੈ। ਔੜ ਲੱਗ ਜਾਂਦੀ ਹੈ। ਛੱਪੜ-ਟੋਭੇ ਸੁੱਕ ਜਾਂਦੇ ਨੇ। ਲੋਕ ਮੀਂਹ ਪੈਣ ਦੀਆਂ ਅਰਦਾਸਾਂ ਕਰਦੇ ਨੇ।
ਓਦੋਂ ਗੁੱਡੀ ਫੂਕਣ ਦਾ ਵੀ ਰਿਵਾਜ਼ ਸੀ । ਨਿੱਕੀਆਂ ਕੁੜੀਆਂ ਵਲੋਂ ਲੀਰਾਂ ਦੀ ਗੁੱਡੀ ਬਣਾਈ ਜਾਂਦੀ। ਫੇਰ ਕਈ ਵਾਰ ਪਿੰਡ ਦੀਆਂ ਬੁੜੀਆਂ ( ਵਡੇਰੀ ਉਮਰ ਦੀਆਂ ਔਰਤਾਂ ) ਵੀ ਨਿੱਕੀਆਂ ਨਾਲ਼ ਮਿਲ਼ ਜਾਂਦੀਆਂ। ਸਿਆਪਾ ਕਰਦਿਆਂ ਗੁੱਡੀ ਨੂੰ ਫੂਕਣ ( ਸਾੜਨ) ਲਈ ਲਿਜਾਇਆ ਜਾਂਦਾ। ਅਜਿਹਾ ਕਰਨ ਪਿੱਛੇ ਇਹ ਵਿਚਾਰ ਸੀ ਕਿ ਸ਼ਾਇਦ ਉੱਪਰ ਵਾਲ਼ਾ ( ਪ੍ਰਮਾਤਮਾ) ਏਹਨਾਂ ਬਾਲੜੀਆਂ ਦਾ ਵਿਰਲਾਪ ਸੁਣ, ਦਿਆਲੂ ਹੋ ਮੀਂਹ ਪਾ ਦੇਵੇ |
::
ਸੁੱਕਾ ਸਾਉਣ –
ਸੂਏ ਦੇ ਬੰਨੇ ਬਾਲੜੀਆਂ
ਫੁੱਕੀ ਲੀਰਾਂ ਦੀ ਗੁੱਡੀ
ਮੋਰ
ਲਿਸ਼ਕੋਰ
ਗਜਰਾ
ਜੁਗਨੂੰ
ਤ੍ਰੇਲ
ਦੁਪੱਟਾ
ਗੁਰਗਾਬੀ
ਝਾਂਜਰ
ਝਾਂਜਰ
ਸ਼ੰਕੂਫਲ
ਝਾਲਰ
ਕਸੀਦਾ
ਕੋਇਲ
ਵਿਸਾਖ
ਅੰਗੀਠੀ
ਆਲ੍ਹਣਾ
ਪੱਥਰ
ਬਿੱਲ-ਬਤੌਰੀ
ਸ਼ਾਮ
ਕੋਕਾ
ਪਾਲ
ਦਰਿਆ ਕਿਨਾਰਾ
ਲੋਕਾਂ ਦੀ ਭੀੜ ਚ ਦਿਸਦੀ
ਬਿਰਖਾਂ ਦੀ ਪਾਲ
ਦਿਲਪ੍ਰੀਤ ਚਾਹਲ
ਬੋਟ
ਨਵ- ਜੰਮਿਆ ਬੋਟ
ਅਧ ਖੁਲੀਆਂ ਅੱਖਾਂ
ਮਾਲੀ ਮਾਰਿਆ ਕਸ ਗੁਲੇਲਾ
ਦਿਲਪ੍ਰੀਤ ਕੌਰ ਚਾਹਲ
ਪੰਖੇਰੂ
ਸਿਆਹ ਰਾਤ-
ਟਹਿਣੀਆਂ ਚ ਸੁੱਤੇ ਪੰਖੇਰੂ
ਚਮਕਦੇ ਜੁਗਨੂੰ
ਦਿਲਪ੍ਰੀਤ ਚਾਹਲ
ਸੂਰਜਮੁਖੀ
ਸਿਖਰ ਦੁਪਿਹਰ
ਖਿੜੇ ਸੂਰਜਮੁਖੀ ਕੋਲ ਖੜੀ
ਚੂੜੇ ਵਾਲੀ
ਦਿਲਪ੍ਰੀਤ ਚਾਹਲ
ਬਰਫਬਾਰੀ
ਬਰਫਬਾਰੀ
ਚੰਨ ਚਾਨਣੀ ਚ ਚਮਕੀ
ਬਰਫੀਲੀ ਚੋਟੀ
ਦਿਲਪ੍ਰੀਤ ਚਾਹਲ
ਚੰਬਾ
ਚੰਬੇ ਦੀ ਡਾਲੀ
ਮੁੱਢ ਬਣਾਈ ਨਾਗਾਂ ਨੇ ਵਰਮੀ
ਉਗੀ ਵਿਚ ਬਾਗਾਂ
ਦਿਲਪ੍ਰੀਤ ਕੌਰ ਚਾਹਲ
ਬਿਛੂਏ
ਸੂਹੇ ਗੁਲਾਬ
ਗੋਰੇ ਪੈਰਾਂ ‘ਚ ਪਾਏ
ਚਾਂਦੀ ਦੇ ਬਿਛੂਏ
ਦਿਲਪ੍ਰੀਤ ਕੌਰ ਚਾਹਲ