July 4, 2014 by Harvinder Dhaliwal ਛੂਹ Amanpreet Pannu ਖੁਸ਼ਕ ਹਵਾ …. ਨਿੱਕੇ ਦੀ ਗਲ੍ਹ ‘ਤੇ ,ਉੱਡਦੇ ਅੱਕ ਫੰਬੇ ਦੀ ਛੂਹ
April 7, 2014 by Harvinder Dhaliwal ਲਾਲ੍ਹ Harvinder Dhaliwal Bilaspur ਮੂੰਗਰੇ ਦੇ ਫੁੱਲ — ਕਿਲਕਾਰੀ ਸੰਗ ਨਿੱਕੂ ਦੀ ਐਡੀ ਵੱਡੀ ਲਾਲ੍ਹ
February 25, 2014 by Harvinder Dhaliwal ਲਾਲ੍ਹ Harvinder Dhaliwal Bilaspur ਮੂੰਗਰੇ ਦੇ ਫੁੱਲ — ਕਿਲਕਾਰੀ ਸੰਗ ਨਿੱਕੂ ਦੀ ਐਡੀ ਵੱਡੀ ਲਾਲ੍ਹ
June 11, 2013 by Harvinder Dhaliwal ਨਿਕੜੀ Arvinder Kaur ਬਾਗੀਂ ਖੇਡਾਂ … ਵੀਰ ਦੇ ਕੰਧਾੜੇ ਚੱੜ ਨਿਕੜੀ ਕਰੇ ਕੋਇਲ ਨੂੰ ਨਕਲਾਂ
May 11, 2013 by Harvinder Dhaliwal ਕਣੀ Gurmukh Bhandohal Raiawal ਸਿਆਹ ਖੇਤ- ਜਵਾਕ ਨੇ ਤਲੀ ਤੇ ਬੋਚੀ ਇਕ ਮੋਟੀ ਕਣੀ
May 5, 2013 by Harvinder Dhaliwal ਪਾਊਡਰ Gurmukh Bhandohal Raiawal ਸਤਰੰਗੀ ਪੀਂਘ . . . ਨਿੱਕੀ ਦੀ ਗੁਲਾਬੀ ਗੱਲ੍ਹ ‘ਤੇ ਮਾਂ ਦਾ ਪਾਊਡਰ
April 26, 2013 by Harvinder Dhaliwal ਬੱਲੀ Gurmukh Bhandohal Raiawal ਕਿਕਲੀ . . . ਨਿੱਕੀ ਦੀ ਫਰਾਕ ਚ ਉਲਝੀ ਕਣਕ ਦੀ ਬੱਲੀ
April 24, 2013 by Harvinder Dhaliwal ਫੁੱਲ Amanpreet Pannu ਨਤੀਜੇ ਦਾ ਦਿਨ … ਬਾਲੜੀ ਨੇ ਅੰਬਰ ਵੱਲ ਸੁੱਟੇ ਧਰੇਕ ਦੇ ਫੁੱਲ
April 20, 2013 by Harvinder Dhaliwal ਗਰਮੀ Gurmukh Bhandohal Raiawal ਕਬਰਾਂ ਦੇ ਸਨਾਟੇ “ਚ ਬੱਚਿਆਂ ਦਾ ਠਹਾਕਾ . . ਹਾਏ! ਗਰਮੀ
March 23, 2013 by Harvinder Dhaliwal ਮੂੰਗਰਾ Charan Gill ਲਹਿਰਾਉਂਦੀਆਂ ਫਸਲਾਂ – ਮੂੰਗਰਾ ਚੱਬ ਕੇ ਥੂਹ-ਥੂਹ ਥੁੱਕੇ ਸ਼ਹਿਰੋਂ ਆਈ ਬੱਚੀ
March 4, 2013 by Harvinder Dhaliwal ਝਾਅਤੀ Harvinder Dhaliwal ਬਸੰਤੀ ਸ਼ਾਮ – ਕੱਚੀ ਕੰਧੋਲੀ ਦੀ ਮੋਰੀ ਚੋਂ ਨਿੱਕੀ ਦੀ ਝਾਅਤੀ
February 25, 2013 by Harvinder Dhaliwal ਬਾਲ Amanpreet Pannu ਭਾਂਡਿਆਂ ਦੀ ਟੁਣਕਾਰ- ਫੁੱਲਾਂ ਦੀ ਛਾਂਵੇ ਮੁਸਕਾਇਆ ਆਇਆ ਦਾ ਬਾਲ
January 12, 2013 by Harvinder Dhaliwal ਗੁਰਗਾਬੀ Anoop Babra ਪੋਹ ਦੀ ਸ਼ਾਮ ਨਿੱਕੀ ਦੇ ਨਿੱਕੇ ਪੈਰਾਂ ‘ਚ ਨਾਨੀ ਦੀ ਗੁਰਗਾਬੀ
September 24, 2012 by Harvinder Dhaliwal ਪੱਤੇ Surjit Kaur ਪਤਝੜ ਦੀ ਰੁੱਤ ਵਿਹੜੇ ਵਿਚ ਬੱਚੇ ਬੋਚਣ ਰੁੱਖ ਤੋਂ ਡਿਗਦੇ ਪੱਤੇ
September 8, 2012 by Harvinder Dhaliwal ਬੱਚੇ Davinder Kaur ਸਿਖਰ ਦੁਪਹਿਰ ਸੁਕੇ ਪੱਤਿਆ ਨਾਲ ਖੇਡਣ ਦੋ ਨਿੱਕੇ ਬੱਚੇ
September 3, 2012 by Harvinder Dhaliwal ਖੰਭ Amanpreet Pannu ਟਾਹਲੀ ਦੀ ਛਾਂ – ਬੱਚੀ ਨੇ ਫੂਕ ਮਾਰ ਉਡਾਇਆ ਪੀਂਘ ‘ਤੇ ਟਿਕਿਆ ਖੰਭ
August 30, 2012 by Harvinder Dhaliwal ਸਾਂਗ Gurmukh Bhandohal Raiawal ਬਸੰਤੀ ਧੁੱਪ~ ਫੁਲਕਾਰੀ ਲੈ ਨਿੱਕੀ ਲਾਵੇ ਨਾਨੀ ਦੀ ਸਾਂਗ
August 26, 2012 by Harvinder Dhaliwal ਚੁੰਨੀ Prem Menon ਰੇਹੜੀ ਤੇ ਖਿਡੌਣੇ- ਮਾਂ ਦੀ ਉਂਗਲ ਲੱਗਿਆ ਖਿੱਚੇ ਚੁੰਨੀ
August 26, 2012 by Harvinder Dhaliwal ਬੱਚੇ Sarbjit Singh Khaira ਖਿੜੀ ਦੁਪਿਹਰ ~ ਕੰਧ ਟੱਪ ਗੁਵਾਂਢੀਆਂ ਦੀ ਵਿਹੜੇ ਖੇਲਣ ਬੱਚੇ
August 22, 2012 by Harvinder Dhaliwal ਬਾਲ Gurmukh Bhandohal Raiawal ਹਲਕੀ ਭੂਰ – ਡੱਬੇ ਕਤੂਰੇ ਨੂੰ ਛਤਰੀ ਤਾਣੇ ਨਿੱਕਾ ਬਾਲ
August 19, 2012 by Harvinder Dhaliwal ਆਸ਼ੀਰਵਾਦ Sarbjit Singh Khaira kiss on forhead ~ a little girl asks blessing for a good dreams ਮੱਥੇ ‘ਤੇ ਚੁਮੰਨ ~ ਬੱਚੀ ਸੋਹਣੇ ਸੁਪਨੇ ਲਈ ਮੰਗੇ ਆਸ਼ੀਰਵਾਦ
August 18, 2012 by Harvinder Dhaliwal ਨੰਨਾ Rajinder Singh Ghumman ਵੱਖਰੀ ਭਾਸ਼ਾ ਮਾਂ ਨਾਲ ਗੱਲਾ ਕਰ ਹੱਸਦਾ ਨੰਨਾ
August 10, 2012 by Harvinder Dhaliwal ਬੱਚਾ Balwinder Dhall ਪੰਘੂੜੇ ਚ ਬੱਚਾ – ਮ੍ਲਕ ਦੇਣੇ ਲਾਵੇ ਠੋਡੀ ਤੇ ਉਂਗਲ
July 28, 2012 by Harvinder Dhaliwal ਬੱਦਲ Gurmukh Bhandohal Raiawal ਸਾਉਣ ਦਾ ਦੁਪਿਹਰਾ – ਕੱਚੀ ਪਿੰਸਲ ਨਾਲ ਬਣਾਵੇ ਬੱਚਾ ਘੁਗੂ ਘਾਂਗੜੇ ਬੱਦਲ
July 23, 2012 by Harvinder Dhaliwal ਨੰਨ੍ਹੀ-ਮੁੰਨੀ Amanpreet Pannu ਕਪਾਹ ਦਾ ਖੇਤ – ਦੁੱਧ ਚਿੱਟਾ ਟੀਂਡਾ ਤੋੜ ਦੌੜੀ ਨੰਨ੍ਹੀ-ਮੁੰਨੀ
July 21, 2012 by Harvinder Dhaliwal ਵਾਲ Gurmukh Bhandohal Raiawal ਬਾਲੜੀ ਸਵਾਰੇ ਗੁੱਡੀ ਦੇ ਘੁੰਗਰਾਲੇ ਵਾਲ- ਸਾਉਣ ਦੀ ਰਿਮਝਿਮ
July 19, 2012 by Harvinder Dhaliwal ਬੱਚੀ Amanpreet Pannu ਖੁੱਲਾ ਵਿਹੜਾ – ਚਾਨਣ ਦੀ ਲੀਕ ਮਗਰ ਦੌੜ੍ਹੀ ਨੰਨ੍ਹੀ ਬੱਚੀ
July 18, 2012 by Harvinder Dhaliwal ਬੱਚੀ Sarbjit Singh Khaira ਮਸਤੀ ਵਿੱਚ ਬੱਚੀ ਵਜਾਵੇ ਚੁੱਟਕੀ~ ਮੇਰੇ ਹੱਥ ਖਾਲੀ
June 26, 2012 by Harvinder Dhaliwal ਅੱਖਾਂ Rajinder Singh Ghumman ਮਾਲੀ ਦਾ ਬੱਚਾ– ਪੈਲਾ ਪਾਉਂਦੇ ਮੋਰ ਦੇ ਖੰਭਾ ਤੇ ਗਿਣਦਾ ਅੱਖਾਂ
June 23, 2012 by Harvinder Dhaliwal ਬੱਚੇ Jaspreet Kaur Parhar ਸੁਰਮਈ ਬੱਦਲ ਟੁੱਟੀ ਛਤਰੀ ਪਿੱਛੇ ਲੜ ਪਏ ਦੋ ਨਿੱਕੇ ਬੱਚੇ
June 11, 2012 by Harvinder Dhaliwal ਬੱਚਾ Jaspreet Kaur Parhar ਕੱਚਾ ਰਾਹ … ਮਾਂ ਦੀ ਪੈੜ ਤੇ ਪੈਰ ਧਰ ਤੁਰਨਾ ਸਿੱਖੇ ਬੱਚਾ
June 11, 2012 by Harvinder Dhaliwal ਧੀ Surmeet Maavi ਰੋਸ਼ਨਦਾਨ ਚ ਚੰਨ – ਸੁੱਤੀ ਪਈ ਮੁਸਕਰਾਵੇ ਮੇਰੀ ਨਿੱਕੀ ਜਹੀ ਧੀ
June 5, 2012 by Harvinder Dhaliwal ਕਿਸ਼ਤੀ Amanpreet Pannu ਪਿਛਲਾ ਵਿਹੜਾ- ਭਰੇ ਟੱਬ ‘ਚ ਬਾਲ ਨੇ ਰੇੜ੍ਹੀ ਕਾਗਜ਼ ਦੀ ਕਿਸ਼ਤੀ
May 18, 2012 by Harvinder Dhaliwal ਨਿੱਕੀ Harvinder Dhaliwal ਵਾਵਰੋਲਿਆਂ ਦੀ ਰੁੱਤ ਗੁਲਾਬੀ ਫਰਾਕ ਪਾ ਨਿੱਕੀ ਗੋਲ ਗੋਲ ਘੁੰਮੇ
May 15, 2012 by Harvinder Dhaliwal ਕੁੱਪ Gurmukh Bhandohal Raiawal ਤੱਪੜ ਖੇਤ ਬਾਲ ਚੁਬਾਰੇ ਚੜ ਗਿਣੇ ਲੰਮੇ ਮਧਰੇ ਕੁੱਪ
May 9, 2012 by Harvinder Dhaliwal ਵਾਯੂਮੰਡਲ Jagjit Sandhu ਸਾਬਣ ਪਾਣੀ ਬਾਲ ਬਣਾਵੇ ਸਤਰੰਗੇ ਬੁਲਬੁਲੇ ਨਿੱਕੇ ਵੱਡੇ ਵਾਯੂਮੰਡਲ
May 5, 2012 by Harvinder Dhaliwal ਗੋਲਾਈ Gurmukh Bhandohal Raiawal ਚੜਦਾ ਸੂਰਜ ਬਾਲ ਨਾਪੇ ਗੋਲਾਈ ਬੰਦ ਮੁਠੀ ਚੋੰ’
April 23, 2012 by tearoomhaiku ਨੇਲ ਪੋਲਿਸ਼ Jagdeep Singh Mullanpur ਨਿੱਕੇ ਨਿੱਕੇ ਹੱਥਾਂ ਤੇ ਮਾਂ ਲਾਵੇ ਨੇਲ ਪੋਲਿਸ਼ ਪਾਰਟੀ ਦੀ ਤਿਆਰੀ
April 19, 2012 by Harvinder Dhaliwal ਕੰਗਣ Satwinder Singh …. ਮਾਂ ਦੀ ਗੋਦੀ ਬੱਚੀ ਖਣਕਾਵੇ ਕੰਗਣ ‘ਛੱਲੇ ‘ਦੀ ਤਾਨ ਤੇ